ਸਫ਼ਰਨਾਮਾ
ਮੰਡੀ ਤੋ ਸ਼੍ਰੀ ਮਨੀਕਰਨ ਸਾਹਿਬ ਤੱਕ ਦੀ ਯਾਤਰਾ
ਰਾਤ ਮੰਡੀ ਹੋਟਲ ਵਿਖੇ ਰੁਕਣ ਤੋਂ ਬਾਅਦ ਅਗਲੀ ਸਵੇਰ ਅਸੀਂ ਮੰਡੀ ਸ਼ਹਿਰ ਤੋ ਮਨੀਕਰਨ ਸਾਹਿਬ ਤੱਕ ਦੀ ਯਾਤਰਾ ਆਰੰਭ ਕੀਤੀ। ਸਭ ਤੋ ਪਹਿਲਾ ਅਸੀਂ ਮੰਡੀ ਸਥਿਤ ਗੁਰੂ ਗੋਬਿੰਦ ਸਿੰਘ ਜੀ ਨਾਲ ਸਬੰਧਿਤ ਇਤਿਹਾਸਿਕ ਗੁਰਦਵਾਰਾ ਸਾਹਿਬ ਵਿਖੇ ਗੁਰੂ ਸਾਹਿਬ ਨਾਲ ਸਬੰਧਿਤ ਪੰਜ ਇਤਿਹਾਸਿਕ ਨਿਸ਼ਾਨੀਆਂ ਦੇ ਦਰਸ਼ਨ ਕਰਨ ਉਪਰੰਤ ਅਸੀਂ ਮਨੀਕਰਨ ਸਾਹਿਬ ਦੀ ਯਾਤਰਾ ਦੀ ਸ਼ੁਰੂਆਤ ਕੀਤੀ।
ਮੰਡੀ ਤੋ ਮਨੀਕਰਨ ਸਾਹਿਬ ਤੱਕ ਸੜਕ ਬਹੁਤ ਵਧੀਆ ਹੈ ਜਿਆਦਾਤਰ ਸੜਕ 4 ਲੇਨ ਹੈ ਅਤੇ ਜਿਥੇ ਸੜਕ ਸਿੰਗਲ ਹੈ ਓਥੇ 4 ਲੇਨ ਸੜਕ ਦਾ ਕੰਮ ਚੱਲ ਰਿਹਾ ਹੈ, ਕਈ ਥਾਵਾਂ ਤੇ ਟਨਲ ਬਣ ਰਹੀ ਹੈ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਅਗਲੇ 4 ਜਾ 5 ਸਾਲਾਂ ਤੱਕ ਮੰਡੀ ਤੋ ਮਨਾਲ਼ੀ ਤੱਕ ਦੀ ਸੜਕ 4 ਲੇਨ ਹੋ ਜਾਵੇਗੀ ਜਿਸ ਨਾਲ ਗੱਡੀ ਚਲਾਉਣਾ ਹੋਰ ਵੀ ਸੌਖਾ ਹੋ ਜਾਵੇਗਾ।
ਮੰਡੀ ਤੋ ਮਨਾਲ਼ੀ ਜਾਣ ਵਾਲੀ ਸੜਕ ਤੋ ਹੀ ਮਨੀਕਰਨ ਸਾਹਿਬ ਵੱਲ ਜਾਣ ਲਈ ਇੱਕ ਵੱਖਰੀ ਸੜਕ ਨਿਕਲਦੀ ਹੈ ਜੋ ਕੇ ਸਿੰਗਲ ਰੋਡ ਹੈ, ਰਸਤਾ ਥੋੜਾ ਤੰਗ ਹੈ ਪਰ ਸਾਨੂੰ ਕਾਰ ਚਲਾਉਣ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਈ ਅਸੀਂ ਬੜੀ ਆਸਾਨੀ ਨਾਲ ਡਰਾਈਵਿੰਗ ਕਰਦੇ ਹੋਏ ਆਸ ਪਾਸ ਦੇ ਸੁੰਦਰ ਨਜਾਰਿਆਂ ਨੂੰ ਦੇਖਦੇ ਹੋਏ ਅੱਗੇ ਵਧਦੇ ਰਹੇ।
ਮਨੀਕਰਨ ਸਾਹਿਬ ਤੋ ਕੁਝ ਕਿਲੋਮੀਟਰ ਪਹਿਲਾ ਕਸੋਲ ਨਾਮ ਦਾ ਇਲਾਕਾ ਆਉਂਦਾ ਹੈ ਜਿਥੇ ਮੈਨੂੰ ਵਿਦੇਸ਼ੀ ਲੋਗ ਬਹੁਤ ਜਿਆਦਾ ਦਿਖਾਈ ਦਿੱਤੇ , ਓਥੇ ਬਹੁਤ ਸਾਰੇ ਹੋਟਲ ਬਣੇ ਹੋਏ ਸਨ ਅਤੇ ਸੀਨੀਕ ਵਿਊ ਵੀ ਬਹੁਤ ਸ਼ਾਨਦਾਰ ਸਨ। ਅਸੀਂ ਅੱਗੇ ਵਧਦੇ ਹੋਏ ਮਨੀਕਰਨ ਸਾਹਿਬ ਪਹੁੰਚੇ ਜਿਥੇ ਅਸੀਂ ਆਪਣੀ ਕਾਰ ਪਾਰਕਿੰਗ ਵਿੱਚ ਲਈ।
ਗੁਰਦਵਾਰਾ ਸਾਹਿਬ ਦੀ ਪਾਰਕਿੰਗ ਬਹੁਤ ਵੱਡੀ ਅਤੇ ਵਧੀਆ ਹੈ ਬੱਸ ਏਨੀ ਕੁ ਸਮੱਸਿਆ ਮੈ ਓਥੇ ਦੇਖੀ ਕੇ ਪਾਰਕਿੰਗ ਦੀ ਐਗਜਿਟ ਨੂੰ ਲੋਕ ਐਂਟਰੀ ਸਮਝ ਕੇ ਟਰੈਫਿਕ ਜਾਮ ਕਰ ਦਿੰਦੇ ਹਨ ਕਿਉਂਕਿ ਐਗਜਿਟ ਪੁਆਇੰਟ ਤੇ ਕਿਤੇ ਲਿਖਿਆ ਨਹੀਂ ਹੈ ਕਿ ਇਹ ਐਗਜਿਟ ਪੁਆਇੰਟ ਹੈ ਜਦਕਿ ਪਾਰਕਿੰਗ ਦਾ ਐਂਟਰੀ ਗੇਟ ਪਹਾੜੀ ਤੋ ਹੇਠਾਂ ਉਤਰ ਕੇ ਆਉਂਦਾ ਹੈ।
ਗੁਰਦਵਾਰਾ ਸਾਹਿਬ ਵਿਖੇ ਪਹੁੰਚ ਕੇ ਸਭ ਤੋ ਪਹਿਲਾ ਅਸੀਂ ਗਰਮ ਪਾਣੀ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ ,ਸਰੋਵਰ ਦਾ ਪਾਣੀ ਬਹੁਤ ਜਿਆਦਾ ਗਰਮ ਸੀ । ਉਸ ਤੋ ਬਾਅਦ ਅਸੀਂ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਲੰਗਰ ਸ਼ਕਿਆ, ਲੱਗਰ ਸ਼ਕਣ ਉਪਰੰt ਸਮਾਂ ਲੰਗਰ ਵਿੱਚ ਸੇਵਾ ਕੀਤੀ ਅਤੇ ਫੇਰ ਅਸੀਂ ਗੁਰਦਵਾਰਾ ਸਾਹਿਬ ਨਾਲ ਸਥਿਤ ਸ਼ਿਵ ਮੰਦਿਰ ਜਿਥੇ ਗਰਮ ਪਾਣੀ ਦੇ ਕੁੰਡ ਹਨ ਉਥੇ ਗਏ।
ਸਾਡੇ ਇਸ ਸਫਰ ਦੀ ਵੀਡੀਓ ਦਾ ਲਿੰਕ:-
https://youtu.be/y07Xi4xIGdQ
No comments:
Post a Comment