#ਸਫ਼ਰਨਾਮਾ……. ਲੇਹ-ਲਦਾਖ਼
ਅੱਜ ਆਪਣੇ ਲੇਹ ਲਦਾਖ ਦੇ ਟੂਰ ਦੇ ਚੌਥੇ ਦਿਨ ਕਾਰਗਿਲ ਤੋਂ ਅਗਲੇ ਸਫਰ ਵੱਲ ਨੂੰ ਤਿਆਰੀ ਸੀ। ਸਾਰਾ ਸਮਾਨ ਪੈਕ ਕਰਕੇ ਮੋਟਰਸਾਇਕਲਾਂ ਤੇ ਬੰਨ ਲਿਆ ਸੀ ਅਤੇ ਤਕਰੀਬਨ 8:40 ਤੇ ਅਸੀ ਆਪਣੇ ਅਗਲੇ ਸਫਰ MULBEK ਲਈ ਚਾਲੇ ਪਾ ਦਿੱਤੇ। MULBEK ਇੱਕ ਮੋਨਾਸਟਰੀ ਹੈ ਜੋ ਅਸੀ ਵੇਖਣੀ ਸੀ। ਰਸਤੇ ਦੇ ਪਿੰਡਾਂ ਦੀਆਂ ਸੋਹਣੀਆਂ ਲੋਕੇਸਣਾਂ ਤੇ ਰੁਕਕੇ ਫੋਟੋਗਰਾਫੀ ਜਰੂਰ ਕਰਦੇ ਸੀ। ਬੱਚੇ ਰੱਬ ਦਾ ਰੂਪ ਹੁੰਦੇ ਹਨ ਅਤੇ ਸਭ ਦਾ ਮਨ ਮੋਹਦੇ ਹਨ ..ਸਾਨੂੰ ਵੀ MULBEK ਤੋਂ ਥੋੜਾ ਪਹਿਲਾਂ ਛੋਟੇ ਛੋਟੇ ਸਕੂਲੀ ਬੱਚਿਆਂ ਦੇ ਮਾਸੂਮ ਚਿਹਰਿਆਂ ਮੱਲੋ-ਮੱਲੀ ਰੋਕ ਲਿਆ ਅਤੇ ਬੱਚਿਆ ਨਾਲ ਤੋਤਲੀਆਂ ਗੱਲਾਂ ਕਰਕੇ ਸਾਡਾ ਸਾਰਾ ਥਕੇਵਾਂ ਦੂਰ ਹੋ ਗਿਆ। ਯਾਦਗਰੀ ਫੋਟੋਆਂ ਕਰਨ ਉਪਰੰਤ ਅਸੀ ਅੱਗੇ ਚੱਲ ਪਏ। ਤਕਰੀਬਨ 9:30 ਵਜੇ ਅਸੀ #mulbek_Monastery ਦੇ ਕੋਲ ਸੀ। ਸਾਨੂੰ MULBEK Monastery ਕਿਸੇ ਫਿਲਮੀ ਸੀਨ ਵਾਗ ਜਾਪ ਰਹੀ ਸੀ। ਇਹੋ ਜਿਹੇ ਸੀਨ ਛੋਟੇ ਹੁੰਦਿਆ ਫਿਲਮਾਂ ਵਿੱਚ ਹੀ ਵੇਖੇ ਸੀ। ਇੱਕ ਲੋਕਲ ਬਸਿੰਦੇ ਨੇ ਮੋਨਾਸਟਰੀ ਬਾਰੇ ਕਾਫੀ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਇਸ ਮੋਨਾਸਟਰੀ ਦਾ ਨਾਂ ਚੰਬਾ ਮੋਨਾਸਟਰੀ ਹੈ ਅਤੇ ਉਪਰ ਪਹਾੜਾਂ ਵਿੱਚ ਇੱਕ ਹੋਰ ਮੋਨਾਸਟਰੀ ਹੈ ਜਿੱਥੇ ਆਮ ਲੋਕਾਂ ਦਾ ਜਾਣਾ ਥੋੜਾ ਔਖਾ ਹੈ ਕਿਉਕਿ ਉੱਥੇ ਮੋਨ ਬੈਠੇ ਹੁੰਦੇ ਹਨ ਭਾਵ ਉੱਥੇ ਬੁਧਇਸ਼ਟ ਸਮਾਧੀ ਵਿੱਚ ਲੀਨ ਬੈਠੇ ਹੁੰਦੇ ਹਨ। ਕਾਫੀ ਸਮਾਂ ਚੰਬਾ ਮੋਨਾਸਟਰੀ ਤੇ ਗੁਜਾਰਨ ਤੋਂ ਬਾਅਦ ਅਸੀ ਅਗਲੇ ਸਫਰ ਲਈ ਚੱਲ ਪਏ। ਰਸਤੇ ਵਿੱਚ ਇੱਕ ਸੋਹਣਾ ਪਿੰਡ ਮਿਲਿਆ । ਇੱਕ ਗੱਲ ਸਾਫ ਤੇ ਸਪੱਸ਼ਟ ਹੈ ਕਿ ਜਿੰਨਾ ਕੁ ਕੋਈ ਗਰੀਬ ਹੁੰਦਾ ਹੈ ਉਹਨਾਂ ਹੀ ਵੱਧ ਇਮਾਨਦਾਰ ਹੁੰਦਾ ਹੈ। ਕੱਚੇ ਘਰਾਂ ਵਾਲੇ ਸੁੰਦਰ ਪਿੰਡ....ਸਾਦਾ ਰਹਿਣ ਸਹਿਣ...ਆਧੁਨਿਕ ਸਹੂਲਤਾਂ ਤੋਂ ਸੱਖਣੇ ਇਹਨਾਂ ਪਿੰਡਾਂ ਵਿੱਚ ਰਹਿਣ ਵਾਲੇ ਲੋਕ ਵੀ ਬਹੁਤ ਰੱਜੀ-ਪੁੱਜੀ ਰੂਹ ਦੇ ਮਾਲਕ ਹਨ। ਅਜਿਹੇ ਲੋਕਾਂ ਨੂੰ ਮਿਲਕੇ ਸਨ ਖੁਸ਼ ਹੋ ਜਾਦਾ ਹੈ। ਅੱਗੇ ਅਸੀ Namika La ਰੁਕੇ।
ਨਮੀਕਾ ਲਾ ਪਾਸ, ਜਾਂ ਨਾਮਿਕਾ ਪਾਸ, ਸ਼੍ਰੀਨਗਰ-ਲੇਹ ਹਾਈਵੇਅ ਤੇ 3,700 ਮੀਟਰ ਅਤੇ 12198 ਫੁੱਟ ਦੀ ਉਚਾਈ 'ਤੇ ਸਥਿਤ ਇੱਕ ਉੱਚਾ ਪਹਾੜੀ ਪਾਸ ਹੈ। ਇਹ ਲੱਦਾਖ ਦੇ ਪਹਾੜੀ ਲਾਂਘਿਆਂ ਦਾ ਪ੍ਰਸਿੱਧ ਪਾਸ ਹੈ ਕਿਉਂਕਿ ਇਹ ਲੇਹ ਅਤੇ ਕਾਰਗਿਲ ਦੇ ਵਿਚਕਾਰ ਸਭ ਤੋਂ ਉੱਚੇ ਰਾਹਾਂ ਵਿੱਚੋਂ ਇੱਕ ਹੈ। ਇੱਥੋਂ ਦਾ ਮੁੱਖ ਆਕਰਸ਼ਣ ਭੂਰੇ ਰੰਗ ਦੇ ਪਹਾੜ ਹਨ, ਰੁਕਣ ਅਤੇ ਕੁਝ ਫੋਟੋਗ੍ਰਾਫੀ ਦਾ ਆਨੰਦ ਲੈਣ ਲਈ ਇਹ ਇੱਕ ਚੰਗੀ ਥਾਂ ਹੈ। ਅਸੀਂ ਵੀ ਇੱਥੇ ਰੱਜਕੇ ਫੋਟੋਗਰਾਫੀ ਕੀਤੀ। ਇੱਥੇ ਆਏ ਹੋਰ ਸੈਲਾਨੀਆਂ ਨੇ ਫੋਟੋਆਂ ਕਰਨ ਲਈ ਮੇਰਾ ਮੋਟਰਸਾਇਕਲ ਆ ਘੇਰਿਆ । ਇੱਕ ਘੁਮੱਕੜ ਦਾ ਉਸਦੇ ਸਮਾਨ ਨਾਲ ਲੱਦਿਆ ਮੋਟਰ-ਸਾਇਕਲ ਵੀ ਇੱਕ ਅਜੂਬਾ ਹੁੰਦਾ ਹੈ ਅਤੇ ਇਹ ਘੁੰਮਣ ਫਿਰਨ ਹਰ ਸ਼ੁਕੀਨ ਨੂੰ ਸੋਹਣਾ ਲੱਗਦਾ ਹੈ...ਇਸ ਲਈ ਹਰ ਇੱਕ ਸੈਲਾਨੀ ਨੂੰ, ਰਾਇਡਰਾਂ ਦੇ ਮੋਟਰਸਾਇਕਲ ਫੋਟੋ ਖਿਚਵਾਉਣ ਲਈ ਖਿੱਚ ਪਾਉਦੇ ਹਨ। ਇੱਥੇ ਹੋਰ ਕਈ ਬਾਈਕਰ ਗਰੁੱਪਾਂ ਨਾਲ ਫੋਟੋਆਂ ਕਰਵਾ ਕੇ ਅਸੀ ਅੱਗੇ ਨੂੰ ਚੱਲ ਪਏ। ਰਸਤੇ ਵਿੱਚ ਰੇਤ ਦੇ ਪਹਾੜਾਂ ਦੀਆਂ ਬਹੁਤ ਹੀ ਸੁੰਦਰ ਆਕ੍ਰਿਤੀਆਂ ਮਿਲੀਆਂ ਜੋ ਕਿ ਕਿਸੇ ਖੰਡਰ ਕਿਲੇ ਵਾਗ ਜਾਪ ਰਹੀਆਂ ਮਨ ਮੋਹਦੀਆਂ ਸਨ।
ਸਾਡਾ ਅਗਲਾ ਪਾਸ ਫੋਟੂ ਲਾ ਪਾਸ ਸੀ। ਇਹ ਭਾਰਤ ਵਿੱਚ ਹਿਮਾਲਿਆ ਦੀ ਜ਼ਾਂਸਕਰ ਰੇਂਜ ਵਿੱਚ ਸ਼੍ਰੀਨਗਰ-ਲੇਹ ਹਾਈਵੇਅ ਉੱਤੇ ਇੱਕ ਪਹਾੜੀ ਦਰਾ ਹੈ । ਇਸਦੀ ਉਚਾਈ 4,108 ਮੀਟਰ (13,478 ਫੁੱਟ) ਦੀ ਉਚਾਈ 'ਤੇ, ਇਹ ਮਸ਼ਹੂਰ ਜ਼ੋਜੀ ਲਾ ਨੂੰ ਪਛਾੜ ਕੇ, ਹਾਈਵੇਅ 'ਤੇ ਸਭ ਤੋਂ ਉੱਚਾ ਬਿੰਦੂ ਹੈ। ਫੋਟੂ ਲਾ ਲੇਹ ਅਤੇ ਕਾਰਗਿਲ ਦੇ ਵਿਚਕਾਰ ਦੋ ਉੱਚੇ ਪਹਾੜੀਆਂ ਵਿੱਚੋਂ ਇੱਕ ਹੈ, ਦੂਜਾ ਨਾਮਿਕਾ ਲਾ ਹੈ। ਫੋਟੂ ਲਾ ਤੋਂ ਬਾਅਦ ਲਾਮਾਯੁਰੂ ਵੱਲ ਉਤਰਨਾ ਸ਼ੁਰੂ ਹੋ ਜਾਂਦਾ ਹੈ। ਫੋਟੂ ਲਾ ਪਾਸ ਵੇਖ ਅਸੀ ਵੀ ਲਾਮਾਯੁਰੂ ਵੱਲ ਉਤਰਨਾ ਸੁਰੂ ਕੀਤਾ। ਟਾਇਮ ਵੇਖਿਆ ਤਾਂ ਦੁਪਹਿਰ ਦੇ ਦੋ ਵੱਜੇ ਸੀ ਤੇ ਸਾਡੀ ਭੁੱਖ ਵੀ ਚਮਕ ਚੁੱਕੀ ਸੀ। ਅਸੀ ਲਾਮਾਯੁਰੂ ਰੈਸਟੋਰੈਂਟ ਤੇ ਖਾਣਾ ਲਈ ਰੁਕ ਗਏ। ਇੱਥੇ ਹੀ ਸਾਨੂੰ ਸਵਿੱਟਜਰਲੈਂਡ ਦਾ ਗੱਭਰੂ ਗੋਰਾ ਮਿਲਿਆ ਜੋ ਕਿ ਬਾਇਕ ਰੈਂਟ ਤੇ ਲੈ ਕਿ ਲੇਹ ਲਦਾਖ ਘੁੰਮ ਰਿਹਾ ਸੀ। ਬਹੁਤ ਹੀ ਕਰੇਜੀ ਤੇ ਮਿਲਣਸਾਰ ਸੁਭਾ ਦਾ ਮਾਲਕ ਇਹ ਸਵਿੱਟਜਰਲੈਂਡ ਦਾ ਗੱਭਰੂ ਮਨਾਲੀ ਤੋਂ ਬਾਇਆ ਲੇਹ ਸ੍ਰੀਨਗਰ ਤੇ ਵਾਪਸ ਫਿਰ ਸ੍ਰੀਨਗਰ ਤੋਂ ਲੇਹ- ਮਨਾਲੀ ਜਾ ਰਿਹਾ ਸੀ। ਭਾਵੇ ਕਿ ਇਸਦੀ ਅੰਗਰੇਜੀ ਸਾਡੇ ਸਮਝ ਨਹੀਂ ਆਈ ਪਰ ਜਿੱਥੇ ਭਾਵਨਾਵਾਂ ਜਾਂ ਕਹਿ ਲਓ ਸ਼ੌਕ ਜੁੜੇ ਹੋਣ ਉੱਥੇ ਭਾਸ਼ਾ ਕੋਈ ਦਿੱਕਤ ਨਹੀਂ ਹੁੰਦੀ। ਮੈਂ ਟੁੱਟੀ ਭੱਜੀ ਅੰਗਰੇਜੀ ਬੋਲਕੇ ਅਤੇ ਪੰਜਾਬੀਆਂ ਦੀ ਮਸਹੂਰ ਬੋਲੀ ਇਸ਼ਾਰਿਆ ਨਾਲ ਉਸ ਨਾਲ ਗੱਲਾਂ ਕਰਦਾ ਰਿਹਾ ਅਤੇ ਮੇਰੇ ਨਾਲ ਦੇ ਸਾਥੀ ਮੇਰੀ ਅੰਗਰੇਜੀ ਸੁਣ ਕੇ ਹੱਸਦੇ ਰਹੇ। ਕਾਫੀ ਸਮਾਂ ਉਸ ਨਾਲ ਹਾਸੀਆਂ ਖੇਡੀਆਂ ਕਰਕੇ ਅਸੀ ਅੱਗੇ ਨੂੰ ਚੱਲ ਪਏ। ਅੱਗੇ ਸਾਡੇ ਫੁੱਲ ਕੋਵਿਡ ਵੈਕਸੀਨ ਦੇ ਸਰਟੀਫਿਕੇਟ ਚੈਕ ਹੋ ਰਹੇ ਸਨ। ਲੇਹ ਲਦਾਖ ਦੇ ਟੂਰ ਤੇ ਜਾਣ ਵਾਲਿਆ ਲਈ ਧਿਆਨ ਦੇਣ ਯੋਗ ਗੱਲ ਹੈ ਕਿ ਉਹ ਆਪਣੇ ਕੋਵਿਡ ਵੈਕਸੀਨ ਸਰਟੀਫਿਕੇਟ ਦੀ ਹਾਰਡ ਕਾਪੀ ਜਰੂਰ ਨਾਲ ਲੈ ਕਿ ਜਾਣ ਜਾਂ ਫਿਰ ਆਪਣੇ ਮੋਬਾਇਲ ਵਿੱਚ ਸਕਰੀਨ ਸਾਟ ਹੋਵੇ ਕਿਉਕਿ ਇੰਟਰਨੈਂਟ ਦੀ ਸਮੱਸਿਆ ਹੋਣ ਕਾਰਣ ਕੋਵਿਡ ਵੈਕਸੀਨ ਸਰਟੀਫਿਕੇਟ ਮੌਕੇ ਤੇ ਡਾਉਨਲੋਡ ਨਹੀਂ ਹੁੰਦਾ। ਕੋਵਿਡ ਸਰਟੀਫਿਕੇਟ ਚੈੱਕ ਕਰਵਾਉਣ ਉਪਰੰਤ ਅਗਲਾ ਮੁੱਖ ਬਿੰਦੂ #megnatichill Magnetic HILL ਤੇ ਜਾ ਪਹੁੰਚੇ । ਕਹਿੰਦੇ ਹਨ ਇਸ ਬਿੰਦੂ Magnetic HILL ਤੇ ਇੱਕ ਨਿਸ਼ਾਨ ਲੱਗਿਆ ਹੋਇਆ ਹੈ ਜਿਸ ਉਪਰ ਆਪਣੀ ਕਾਰ ਖੜੀ ਕਰਨ ਤੇ ...ਕਾਰ ਆਪਣੇ ਪਹਾੜ ਦੀ ਚੜਾਈ ਵੱਲ ਤੁਰਨ ਲੱਗਦੀ ਹੈ। ਅਜਿਹਾ ਚੁਬਕੀਆ ਪਹਾੜੀ ਕਾਰਣ ਹੈ।
ਸਾਡਾ ਅਗਲਾ ਸਟਾਪ ਸਿੱਖਾਂ ਦੇ ਪ੍ਰਸਿੱਧ ਤੀਰਥ ਅਸਥਾਨ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਸੀ। ਇਤਿਹਾਸ ਅਨੁਸਾਰ ਜਦੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਉਦਾਸੀ ਦੌਰਾਨ ਇੱਥੇ ਪਹਾੜਾਂ ਥੱਲੇ ਡੇਰਾ ਲਾਇਆ ਤਾਂ ਪਹਾੜਾਂ ਦੇ ਉਪਰ ਬੈਠੇ ਕੌਡੇ ਰਾਖਸ਼ ਨੇ ਇੱਕ ਭਾਰੀ ਪੱਥਰ ਬਾਬਾ ਦੀ ਦੇ ਉਪਰ ਰੇੜ ਦਿੱਤਾ ਪਰ ਬਾਬਾ ਜੀ ਨੇ ਉਹ ਪੱਥਰ ਪੰਜਾ ਲਾ ਕੇ ਰੋਕ ਦਿੱਤਾ । ਪੰਜੇ ਦਾ ਨਿਸ਼ਾਨ ਹਾਲੇ ਉਸ ਪੱਥਰ ਤੇ ਮੌਜੂਦ ਹੈ ਅਤੇ ਪੱਥਰ ਗੁਰਦਵਾਰਾ ਸ੍ਰੀ ਪੱਥਰ ਸਾਹਿਬ ਵਿੱਚ ਸੰਸੋਭਿਤ ਹੈ। ਅਸੀ ਗੁਰਦਵਾਰਾ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਲੰਗਰ ਛਕਿਆ। ਖਾਸ ਗੱਲ ਇਹ ਹੈ ਕਿ ਇਹ ਗੁਰਦਵਾਰਾ ਭਾਰਤੀ ਫੌਜ ਦੇ ਹਵਾਲੇ ਹੈ ਅਤੇ ਸਰਧਾਲੂ ਇੱਥੇ ਰਾਤ ਨਹੀਂ ਰਹਿ ਸਕਦੇ। ਪਰ ਸਾਨੂੰ ਫੌਜੀ ਭਰਾਵਾਂ ਨੇ ਇੱਥੇ ਰਾਤ ਰਹਿਣ ਦੀ ਆਫਰ ਦਿੱਤੀ ਪਰ ਅਸੀਂ ਲੇਹ ਪਹੁੰਚਣਾ ਸੀ। ਗੁਰਦਵਾਰਾ ਸਾਹਿਬ ਵਿੱਚ ਇੱਕ ਚਮਤਕਾਰ ਹੋਰ ਹੋਇਆ ਕਿ ਮੇਰੇ ਨਾਲ ਗਏ ਸਾਥੀ ਪ੍ਰਦੀਪ ਮਾਨ ਦਾ ਹਮਸ਼ਕਲ ਇੱਥੇ ਮਿਲਿਆ... ਬਿਲਕੁਲ ਕਿਸੇ ਫਿਲਮੀ ਸੀਨ ਵਾਗ ਲੱਗ ਰਿਹਾ ਸੀ ਜਿਵੇਂ ਚਿਰਾਂ ਦੇ ਵਿਛੜੇ ਦੋ ਭਰਾ ਮੁੱਦਤਾਂ ਬਾਅਦ ਮਿਲੇ ਹੋਣ।
ਤਕਰੀਬਨ 7:15 ਤੇ ਅਸੀ ਗੁਰਦਵਾਰਾ ਸਾਹਿਬ ਤੋਂ ਅੱਗੇ ਲੇਹ ਵੱਲ ਨੂੰ ਚੱਲ ਪਏ ਅਤੇ ਸਾਮ 7:50 ਤੇ ਅਸੀਂ ਏਅਰਪੋਰਟ ਦੇ ਸਾਹਮਣੇ ਸਟੀਲ ਫੈਕਟਰੀ ਦੇ ਮਾਲਕ ਸ੍ਰੀ ਅਰਵਿੰਦ ਜੀ ਦੇ ਦਫਤਰ ਵਿੱਚ ਬੈਠੇ ਸੀ। ਅਰਵਿੰਦ ਜੀ ਬਠਿੰਡੇ ਦੀ ਪ੍ਰਸਿੱਧ ਬਾਇਕਰ ਜੋੜੀ Suraj Mani & Rajni Sharma ਸ੍ਰੀ ਸੂਰਜ ਮਨੀ ਅਤੇ ਰਜ਼ਨੀ ਸਰਮਾਂ ਹੁਰਾਂ ਦੇ ਜਾਣਕਾਰ ਹਨ। ਅਰਵਿੰਦ ਜੀ ਨੇ ਸਾਡਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਹ ਸਾਨੂੰ ਆਪਣੇ ਘਰ ਲਿਜਾਣ ਲਈ ਜੋਰ ਪਾ ਰਹੇ ਸਨ ਪਰ ਅਸੀ ਕੈਪਿੰਗ ਕਰਨ ਦੇ ਚਾਹਵਾਨ ਸੀ। ਅਖੀਰ ਉਨਾਂ ਨੇ ਆਪਣੇ ਪਾਟਨਰ ਸ੍ਰੀ ਸੁਮਿਤ ਜੀ ਨਵੀਂ ਬਣ ਰਹੀ ਮਡ ਮਿੱਟੀ ਦੀ ਕੋਠੀ ਵਿੱਚ ਠਹਿਰਾਇਆ। ਕੋਠੀ ਵਿੱਚ ਲੱਕੜੀ ਦਾ ਕੰਮ ਚਲ ਰਿਹਾ ਸੀ ਅਤੇ ਅਸੀਂ ਇੱਕ ਕਮਰੇ ਵਿੱਚ ਆਪਣੇ ਗੱਦੇ ਲਗਾਕੇ ਸਾਮ ਦੇ ਖਾਣ ਲ
No comments:
Post a Comment